ਨਰਿੰਦਰ ਮਾਹੀ ਬੰਗਾ
ਕਰੋਨਾ ਦੇ ਬਹਾਨੇ ਸਰਕਾਰ ਵਲੋਂ ਬੰਦ ਕੀਤੇ ਗਏ ਵਿੱਦਿਅਕ ਅਦਾਰਿਆਂ ਦੇ ਰੋਸ ਵਜੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਚਰਨ ਕੰਵਲ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਵਲੋਂ ਹੱਥਾਂ ਵਿੱਚ ਕਾਲ਼ੀਆਂ ਝੰਡੀਆਂ ਲੈ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕਰਦਿਆਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਵਿੱਦਿਅਕ ਅਦਾਰੇ ਜਲਦ ਖੋਲ੍ਹੇ ਜਾਣ ਤਾਂ ਕਿ ਵਿਦਿਆਰਥੀਆਂ ਦੇ ਭÎਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾਵੇ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਕੂਲ ਦੇ ਪ੍ਰਿੰਸੀਪਲ ਦਇਯਾ ਸਚਦੇਵਾ ਨੇ ਕਿਹਾ ਕਿ ਇੱਕ ਪਾਸੇ ਠੇਕੇ ਖੁਲ੍ਹੇ ਹੋਏ ਹਨ ਅਤੇ ਪੈਲੇਸਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਵਿੱਦਿਅਕ ਅਦਾਰਿਆਂ ’ਚ ਕਰੋਨਾ ਦੇ ਨਿਯਮਾਂ ਦੀ ਪਾਲਣਾ ਹੋਣ ਦੇ ਬਾਵਯੂਦ ਵੀ ਬੰਦ ਦੇ ਹੁਕਮ ਦੇਣਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਭਲਕੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੀਟਿੰਗ ਰੱਖੀ ਗਈ ਹੈ ਜਿਸ ’ਚ ਵੀ ਸਰਕਾਰ ਦੇ ਉੱਕਤ ਫ਼ੈਸਲੇ ਖਿਲਾਫ਼ ਰੋਸ ਜਾਹਰ ਕੀਤਾ ਜਾਵੇਗ। ਉਹਨਾਂ ਕਿਹਾ ਕਿ 31ਮਾਰਚ ਨੂੰ ਸ਼ਹਿਰ ’ਚ ਇਸ ਫ਼ੈਸਲੇ ਨੂੰ ਬਦਲਣ ਲਈ ਰੋਸ ਮਾਰਚ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀ ਲਈ ਇਮਤਿਹਾਨ ਤੇ ਦਾਖ਼ਲੇ ਪੱਖੋਂ ਅਹਿਮ ਦਿਨਾਂ ਦੀ ਢੁੱਕਵੀਂ ਵਰਤੋਂ ਹੋ ਸਕੇ। ਉਹਨਾਂ ਭਰਾਤਰੀ ਜੱਥੇਬੰਦੀਆਂ ਨੂੰ ਇਸ ਮੁੱਦੇ ‘ਤੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣੋਂ ਰੋਕਿਆ ਜਾ ਸਕੇ।
ਬੰਗਾ ਮਾਹੀ 1
ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਪ੍ਰਿੰਸੀਪਲ ਦਇਯਾ ਸਚਦੇਵਾ ਅਤੇ ਸਕੂਲ ਅਧਿਆਪਕ।

Leave a Reply

Your email address will not be published. Required fields are marked *