ਬੰਗਾ 24ਫਰਵਰੀ ਉੱਘੇ ਗਾਇਕ ਪੰਜਾਬੀ ਗਾਇਕੀ ਦੇ ਥੰਮ੍ਹ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦਾ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦਾ ਸਮਾਚਾਰ ਮਿਲਿਆ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਗੀ ਸਰਦੂਲ ਸਿਕੰਦਰ ਜੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਅੱਜ ਕਰੀਬ 12.30ਵਜੇ ਦੁਪਹਿਰ ਆਪਣੇ ਸਵਾਸ ਤਿਆਗ ਦਿੱਤੇ। ਬੰਗਾ ਇਲਾਕੇ ਦੀਆਂ ਉੱਘੀਆਂ ਹਸਤੀਆਂ ਅਤੇ ਕਲਾਕਾਰਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ। ਜਿਸ ਵਿੱਚ ਯੋਗਰਾਜ ਜੋਗੀ ਨਮਾਣਾ, ਐੱਨ ਆਰ ਆਈ ਨੰਬਰਦਾਰ ਬੰਗਾ ਇੰਦਰਜੀਤ ਸਿੰਘ ਮਾਨ, ਗੀਤਕਾਰ ਅਤੇ ਗਾਇਕ ਸਤਨਾਮ ਸਿੰਘ ਬਾਲੋ ,ਗਾਇਕ ਰਮੇਸ਼ ਚੌਹਾਨ ,ਗੀਤਕਾਰ ਅਮਰੀਕ ਬੰਗਾ, ਹਰਜਿੰਦਰ ਸਿੰਘ ਮੱਲ ਆਦਿ ਵੱਲੋਂ ਸੁਨੇਹੇ ਪਹੁੰਚੇ ਹਨ ।