ਨਰਿੰਦਰ ਮਾਹੀ ਬੰਗਾ
ਡੇਰਾ ਮਿਤਰਾਂ ਦਾ ਕਜਲਾ ਵਿਖੇ ਮਿੱਤਰ ਮਹਰਾਜ ਦੀ ਪੰਜਵੀਂ ਬਰਸੀ ਬਾਬਾ ਪਿਆਰੇ ਲਾਲ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਬਾਬਾ ਪਿਆਰੇ ਲਾਲ, ਸੰਤ ਸਰੂਪ ਦਾਸ, ਬਾਬੂ ਮਹਿੰਦਰ ਲਾਲ ਗੜ੍ਹਸ਼ੰਕਰ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ, ਸੰਤੋਖ ਦਾਸ, ਆਤਮ ਪ੍ਰਕਾਸ਼, ਵਿੱਕੀ ਆਦਿ ਨੇ ਕਥਾ ਵਿਚਾਰਾਂ ਕਰਦਿਆਂ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਫਕੀਰਾਂ ਨੇ ਏਕਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਅਸੀਂ ਜੋ ਵੀ ਹਾਂ ਸਭ ਤੋਂ ਪਹਿਲਾਂ ਸਾਨੂੰ ਇਨਸਾਨ ਬਣਨਾ ਚਾਹੀਦਾ ਹੈ। ਇਨਸਾਨੀਅਤ ਦਾ ਧਰਮ ਸਭ ਤੋਂ ਵੱਡਾ ਹੈ। ਸਾਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਦ ਕੱਢਕੇ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਿੰਸੀਪਲ ਡਾਕਟਰ ਰਾਜਵਿੰਦਰ ਕੌਰ, ਬਲਦੇਵ ਸਿੰਘ ਸਿੱਧੂ, ਹਰਬੰਸ ਲਾਲ ਭਾਨਾ, ਪ੍ਰੀਤਮ ਦਾਸ, ਨਿਰਮਲਾ ਦੇਵੀ, ਲੇਖ ਰਾਜ, ਮੋਹਣ ਲਾਲ, ਸੁਨੀਲ ਕੁਮਾਰ, ਭਜਨ ਸਿੰਘ, ਅਸ਼ਵਨੀ ਸ਼ਰਮਾ, ਪਾਲ ਕੌਰ, ਦਿਨੇਸ਼ ਕੁਮਾਰੀ, ਤੋਸ਼ੀ, ਗੁਰਮੀਤ ਕੌਰ, ਰਾਣੋ ਆਦਿ ਹਾਜਰ ਸਨ।
ਬੰਗਾ ਮਾਹੀ
ਮਿੱਤਰ ਮਹਾਰਾਜ ਦੀ ਪੰਜਵੀਂ ਬਰਸੀ ਮੌਕੇ ਕਥਾ ਵਿਚਾਰਾਂ ਕਰਦੇ ਹੋਏ ਬਾਬਾ ਪਿਆਰੇ ਲਾਲ ਕੁੱਕ ਤੇ ਨਾਲ ਹੋਰ।