ਬੰਗਾ ……………. ਆਯੁਰਵੇਦਿਕ ਦਵਾਈ ਨੇਵਲ ਅਮ੍ਰਿਤ (Neval Amrit) ਵੇਚਣ ਵਾਲੀ ਕੰਪਨੀ ਵਲੋਂ ਬਿਤੇ ਦਿਨੀਂ ਆਪਣੇ ਮੁੱਖ ਦਫ਼ਤਰ ਵਿਖੇ, ਕੰਪਨੀ ਵਿੱਚ ਮੱਲਾਂ ਮਾਰਨ ਅਤੇ ਟੀਚੇ ਪੂਰੇ ਕਰਨ ਵਾਲੇ ਵਰਕਰਾਂ ਨੂੰ ਵੱਖ ਵੱਖ ਆਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ਵਿੱਚ ਕੰਪਨੀ ਦੇ ਮਾਲਕ ਹਰਦੀਪ ਸਿੰਘ ਮੁੱਖ ਮਹਿਮਾਨ ਵਜੋੰ ਸ਼ਾਮਿਲ ਹੋਏ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੇਵਲ ਅਮ੍ਰਿਤ ਇੱਕ ਆਯੁਰਵੇਦਿਕ ਦਵਾਈ ਹੈ ਜੋ ਨਾਭੀ ਵਿੱਚ ਪਾਉਣ ਨਾਲ ਹੀ ਕਈ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਸਹਾਇਕ ਹੈ। ਇਸ ਦਵਾਈ ਦਾ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਉਹਨਾਂ ਅੱਗੇ ਹੋਰ ਕਿਹਾ ਕਿ ਇਹ ਦਵਾਈ ਐਨ.ਵੀ. ਫਾਰਮੇਸੀ ਤੋਂ ਤਿਆਰ ਕਰਵਾਈ ਜਾਂਦੀ ਹੈ ਅਤੇ ਡ੍ਰੀਮਰਜ਼ ਡਿਸਟੀਨੇਸ਼ਨ ਕੰਪਨੀ ਦੇ ਬੈਨਰ ਹੇਠ ਵੇਚੀ ਜਾਂਦੀ ਹੈ। ਇਸ ਮੌਕੇ ਕੰਪਨੀ ਵਿੱਚ ਟੀਚੇ ਪ੍ਰਾਪਤ ਕਰਨ ਵਾਲੇ ਵਰਕਰਾਂ ਨੂੰ ਲੈਵਲ ਮੁਤਾਬਕ ਡਿਨਰ ਸੈੱਟ, ਆਰ.ਓ., ਐਲ.ਈ.ਡੀ., ਬਾਈਕ , ਟੂਰ ਪੈਕਜ, ਅਲਟੋ ਕਾਰ, ਸਵਿਫਟ ਕਾਰ ਅਤੇ ਹੌੰਡਾ ਸਿਟੀ ਕਾਰ ਜਿੱਤਣ ਵਾਲੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸੈਮੀਨਾਰ ਵਿੱਚ ਸੁਰਜੀਤ ਹੀਰ ਅਤੇ ਸੀਤਲ ਬੰਗਾ, ਜਿਹਨਾਂ ਨੇ ਹੌਂਡਾ ਸਿਟੀ ਕਾਰ ਦਾ ਟੀਚਾ ਪ੍ਰਾਪਤ ਕੀਤਾ ਹੈ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹਨਾਂ ਤੋੰ ਇਲਾਵਾ ਇੰਦਰਜੀਤ ਕੁਮਾਰ ਅਤੇ ਮਨੀ ਕੈੰਥ ਨੂੰ ਸਵਿਫਟ ਕਾਰ ਜਿੱਤਣ ਲਈ ਸਨਮਾਨਿਤ ਕੀਤਾ ਗਿਆ। ਅਲਟੋ ਕਾਰ , ਥਾਇਲੈੰਡ ਟੂਰ ਅਤੇ ਮੋਟਰ ਸਾਇਕਲ ਜਿੱਤਣ ਵਾਲੇ ਵਰਕਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈਸਮੀਨ, ਬੇਤਾਲੀ ਅਤੇ ਰਮਨ ਵਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਇਸ ਸਾਰੇ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਕੁਮਾਰ ਐਮਾਂ ਜੱਟਾਂ ਨੇ ਨਿਭਾਈ। ਇਸ ਮੌਕੇ ਦੀਪਕ ਘਈ, ਹਰਜੀਤ ਸਿੰਘ, ਗੁਰਦੀਪ ਬੈਂਸ, ਬਲਬੀਰ ਸਿੰਘ, ਸੁਰਜੀਤ ਸਿੰਘ ਸ਼ੀਤਾ, ਸੁਖਦੇਵ ਛੋਕਰ, ਸਤਵੰਤ ਸਿੰਘ, ਅਸ਼ੋਕ ਫ਼ਗਵਾੜਾ, ਤ੍ਰਲੋਚਨ ਸਿੰਘ, ਹਰਮੇਸ਼ ਲਾਲ, ਪਵਨ, ਸੰਤੋਸ਼ ਕੁਮਾਰ, ਕਮਲਜੀਤ ਬੱਬੀ, ਜਸਵਿੰਦਰ ਧੀਮਾਨ, ਕਰਮਜੀਤ ਸਮਰਾਲਾ, ਕੁਲਵਿੰਦਰ ਕੌਰ, ਜੋਗਾ ਰਾਮ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਰਾਮ ਲਾਲ, ਰਣਜੀਤ ਸਿੰਘ, ਮਮਤਾ, ਰਜਨੀ, ਅਨੀਤਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕੰਪਨੀ ਦੇ ਵਰਕਰ ਹਾਜ਼ਿਰ ਸਨ।

Leave a Reply

Your email address will not be published. Required fields are marked *