ਇੱਥੇ ਪੰਜਾਬ ਗ੍ਰਾਮੀਣ ਬੈਂਕ ਬਰਾਂਚ ਬੰਗਾ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਐੱਸ ਡੀ ਐਮ ਬੰਗਾ ਸ੍ਰੀ ਵਿਰਾਜ ਤਿੜਕੇ ਆਈ ਏ ਐੱਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਸ੍ਰੀ ਮੇਹਰ ਚੰਦ,ਰੀਜਨਲ ਮੈਨੇਜਰ ਸ੍ਰੀ ਕਰਤਾਰ ਚੰਦ, ਤੇ ਬ੍ਰਾਂਚ ਮੈਨੇਜਰ ਸ੍ਰੀ ਲਕਸ਼ ਗਰਗ ਹਾਜਰ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਐੱਸ ਡੀ ਐਮ ਬੰਗਾ ਸ੍ਰੀ ਵਿਰਾਜ ਤਿੜਕੇ ਨੇ ਬੈਂਕ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਬੈਂਕ ਦੇ ਰੀਜਨਲ ਮੈਨੇਜਰ ਸ੍ਰੀ ਕਰਤਾਰ ਚੰਦ ਨੇ ਬੈਂਕ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਬੈਂਕ ਦੇ ਜਨਰਲ ਮੈਨੇਜਰ ਸ੍ਰੀ ਮੇਹਰ ਚੰਦ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਬੈਂਕ ਗ੍ਰਾਹਕਾਂ ਦਾ ਧੰਨਵਾਦ ਕੀਤਾ।ਸਮਾਗਮ ਦੀ ਕਾਰਵਾਈ ਬੈਂਕ ਮੈਨੇਜਰ ਲਕਸ਼ ਗਰਗ ਨੇ ਬਾ ਖੂਬੀ ਨਿਭਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਕੁਮਾਰ, ਮੈਡਮ ਸੋਨਮ, ਜਗਤਾਰ ਰਾਮ ਅਤੇ ਹੋਰ ਪਤਵੰਤੇ ਹਾਜਰ ਸਨ।
ਬੰਗਾ ਵਿਖੇ ਪੰਜਾਬ ਗ੍ਰਾਮੀਣ ਬੈਂਕ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਦੇ ਹੋਏ ਐੱਸ ਡੀ ਐਮ ਸ੍ਰੀ ਵਿਰਾਜ ਤਿੜਕੇ ਆਈ ਏ ਐੱਸ ।

Leave a Reply

Your email address will not be published. Required fields are marked *