Narinder mahi
ਪ੍ਰਗਤੀਸ਼ੀਲ ਲੇਖਕ ਸੰਘ (ਰਜਿ.) ਬੰਗਾ ਇਕਾਈ ਵੱਲੋਂ ਸ਼ਾਇਰ ਤਲਵਿੰਦਰ ਸ਼ੇਰਗਿੱਲ ਦਾ ਲਿਖਿਆ ਅਤੇ ਗਾਇਕ ਕਿ੍ਸ਼ਨ ਹੀਉਂ ਦੁਆਰਾ‌ ਗਾਏ ਗਏ ਗੀਤ “ਪੰਜਾਬ ਸਿਆਂ” ਦਾ ਪੋਸਟਰ ਸਹਾਰਾ ਇੰਡੀਆ ਦੇ ਕਾਨਫਰੰਸ ਹਾਲ ਵਿਚ ਜਾਰੀ ਕੀਤਾ ਗਿਆ। ਇਸ ਸਮਾਗਮ ਦੀ ਪ੍ਧਾਨਗੀ ਪੋ੍. ਸੁਰਜੀਤ ਜੱਜ ਨੇ ਕੀਤੀ। ਇਸ ਸਮੇਂ ਅਮਰਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ‌ ਬਲਵੀਰ ਰੱਤੂ ਨੇ ਵਿਸ਼ੇਸ਼ ਮਹਿਮਾਨ‌ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੁਰਜੀਤ ਜੱਜ ਨੇ ਗੀਤਾਂ ਅਤੇ ਗਾਣਿਆਂ ਬਾਰੇ ਵੱਖਰੇਵਾਂ ਕਰਦਿਆਂ ਗੀਤਾਂ ਦੀ‌ ਸਾਰਥਿਕਤਾ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਗਾਣੇ ਸਿਰਫ਼ ਸਰੋਤਿਆਂ ਦਾ ਮੰਨੋਰੰਜਣ ਕਰਦੇ ਹਨ ਪਰ ਗੀਤ ਮਨੁੱਖ ਦੇ ਮਨ ਮਸਤਕ‌ ਵਿਚ ਚਲਦੇ ਵਿਚਾਰਾਂ‌ ਨੂੰ ਸਪੱਸ਼ਟਤਾ ਬਖ਼ਸ਼ਦੇ ਹਨ। ਪੋ੍ਗਰਾਮ ਦੇ ਸ਼ੁਰੂ ਵਿਚ ਹਰਬੰਸ ਹੀਉਂ ਨੇ ਤਲਵਿੰਦਰ ਸ਼ੇਰਗਿੱਲ ਦੀ ਸ਼ਾਇਰੀ ਅਤੇ ਕਿ੍ਸ਼ਨ ਹੀਉਂ ਦੀ ਗਾਇਕੀ ਬਾਰੇ ਗੱਲਬਾਤ ਕਰਦਿਆਂ ਦੋਨਾਂ ਦੀ ਜਾਣ ਪਹਿਚਾਣ ਕਰਵਾਈ। ਕਿ੍ਸ਼ਨ ਹੀਉਂ ਨੇ “ਪੰਜਾਬ ਸਿਆਂ” ਗੀਤ ਸਰੋਤਿਆਂ ਨਾਲ ਸਾਂਝਾ ਕੀਤਾ। ਇਹ ਸਿੰਗਲ ਟਰੈਕ ਗੀਤ ਸਵਰਗੀ ਸ਼੍ਰੀ ਭਜਨ ਰਾਮ ਵੈਦ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਪੋ੍ਜੈਕਟ ਨੂੰ ਸੁਰ ਸੰਗੀਤ ਪੋ੍ਡਕਸ਼ਨ ਵੱਲੋਂ ਡਾਇਰੈਕਟਰ ਅਤੇ ਪਰਮੋਟਰ ਦਿਲਬਹਾਰ ਸ਼ੌਕਤ ਦੀ ਨਿਰਦੇਸ਼ਣਾ ਹੇਠ ਨੇਪਰੇ ਚਾੜ੍ਹਿਆ ਗਿਆ ਹੈ। ਇਸ ਗੀਤ ਨੂੰ ਸੰਗੀਤਕਾਰ ਵਿਜੈ ਸ਼ੌਕਤ ਨੇ ਉਸਤਾਦ ਸਮਸ਼ਾਦ ਅਲੀ ਦੀ ਨਿਗਰਾਨੀ ਹੇਠ ਦਿਲਟੁੰਬਵੀਂ ਸੰਗੀਤਕ ਧੁੰਨ ਨਾਲ ਸ਼ਿੰਗਾਰਿਆ ਗਿਆ ਹੈ। ਇਸ ਸਮੇਂ ਇਕ ਸੰਜੀਦਾ ਗਾਇਕੀ ਦੀ ਮਹਿਫ਼ਿਲ ਵਿੱਚ ਗਾਇਕ ਧਰਮਿੰਦਰ ਮਸਾਣੀ ਅਤੇ ਗਾਇਕਾ ਬਲਜੀਤ ਸ਼ਰਮਾ ਨੇ ਆਪਣੇ ਕਲਾਮ ਪੇਸ਼ ਕਰਕੇ ਰੰਗ ਬੰਨ੍ਹਿਆ। ਪੋ੍. ਸੁਰਜੀਤ ਜੱਜ, ਤਲਵਿੰਦਰ ਸ਼ੇਰਗਿੱਲ, ਦਿਲਬਹਾਰ ਸ਼ੌਕਤ ਅਤੇ ਜਗਦੀਪ ਹੀਰ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਬੰਗਾ ਇਕਾਈ ਦੇ ਮੀਤ ਪ੍ਧਾਨ ਸੋਹਣ ਲਾਲ ਖਟਕੜ ਨੇ ਸਮਾਗਮ ਦੇ ਆਰੰਭ ਵਿਚ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪ੍ਧਾਨ ਪਿ੍ੰ. ਜਸਪਾਲ ਸਿੰਘ ਥਿੰਦ ਨੇ ਅੰਤ ਵਿਚ ਸੱਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦੀਪ ਕਲੇਰ,‌ ਸਨਦੀਪ ਸ਼ਰਮਾ ਫਿਲੌਰ, ਚਰਨਜੀਤ ਸੱਲ੍ਹਾਂ, ਚਰਨਜੀਤ ਭੂਤਾਂ, ਸੁਰਿੰਦਰ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਅਸ਼ੋਕ ਕੁਮਾਰ, ਰਣਬੀਰ ਸਿੰਘ, ਗੁਰਪਿੰਦਰ ਸਿੰਘ, ਸਾਗਰ, ਮਨਦੀਪ ਸਿੰਘ, ਪਵਨ ਕੁਮਾਰ, ਪਿ੍ਅੰਕਾ ਸ਼ਰਮਾ, ਕਾਜਲ, ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਹੋਏ।

Leave a Reply

Your email address will not be published. Required fields are marked *