ਨਰਿੰਦਰ ਮਾਹੀ ਬੰਗਾ
ਮਿਊਜ਼ਿਕ ਮੈਜਿਕ ਇੰਡੀਆ ਦੀ ਪੇਸ਼ਕਸ਼ ਪੰਜਾਬੀ ਗੀਤ “ਪੰਜਾਬ” 15 ਨਵੰਬਰ ਨੂੰ ਯੂ ਟਿਊਬ ‘ਤੇ ਰਿਲੀਜ਼ ਹੋ ਰਿਹਾ। ਪੰਜਾਬੀ ਦੇ ਮਕਬੂਲ ਸ਼ਾਇਰ ਅਮਰੀਕ ਗ਼ਾਫ਼ਿਲ ਦੇ ਲਿਖੇ ਹੋਏ ਇਸ ਗੀਤ ਨੂੰ ਪ੍ਰਸਿੱਧ ਸੂਫ਼ੀ ਗਾਇਕ ਵਿਜੈ ਮਾਨ ਨੇ ਆਪਣੀ ਪੁਰਸੋਜ਼ ਆਵਾਜ਼ ਵਿਚ ਗਾਇਆ ਹੈ।ਪੋਸਟਰ ਰਿਲੀਜ਼ ਕਰਨ ਸਮੇਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਮਰੀਕ ਗ਼ਾਫ਼ਿਲ ਨੇ ਦੱਸਿਆ ਕਿ ਪੰਜਾਬ ਦੀ ਸਮਾਜਿਕ,ਭੋਗੋਲਿਕ, ਰਾਜਨੀਤਕ ਅਤੇ ਆਰਥਿਕ ਦੁਰਦਸ਼ਾ ਨੂੰ ਬਿਆਨ ਕਰਦੇ ਇਸ ਗੀਤ ਦਾ ਸੰਗੀਤ ਪ੍ਰਦੀਪ ਕੇ. ਨੇ ਤਿਆਰ ਕੀਤਾ ਹੈ। ਇਸ ਮੌਕੇ ਪੋਸਟਰ ਜਾਰੀ ਕਰਨ ਲਈ ਮਨਜਿੰਦਰ ਮੁਡਾਰ, ਅਕਾਸ਼ ਮੁਡਾਰ, ਵਿਜੇ ਮਾਨ, ਪ੍ਰੇਮ ਮਾਨ, ਗੁਰਦਿਆਲ ਲਗਾਹ, ਰਣਵੀਰ ਲਗਾਹ ਆਦਿ ਹਾਜਰ ਸਨ।
ਫੋਟੋ ਕੈਪਸ਼ਨ: ਪੋਸਟਰ ਜਾਰੀ ਕਰਨ ਮੌਕੇ ਅਮਰੀਕ ਗਾਫਿਲ ਅਤੇ ਹੋਰ