ਨਰਿੰਦਰ ਮਾਹੀ ਬੰਗਾ
ਬਹੁਜਨ ਸਮਾਜ ਪਾਰਟੀ ਬੰਗਾ ( ਸ਼ਹਿਰੀ ) ਸਗੰਠਨ ਦੀ ਮਹੀਨਾਵਾਰ ਮੀਟਿੰਗ ਬਸਪਾ ਸ਼ਹਿਰੀ ਪ੍ਰਧਾਨ ਹਰਮੇਸ਼ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮਨਾਉਣ ਲਈ ਵਿਚਾਰ ਕੀਤਾ ਗਿਆ।ਇਸ ਮੌਕੇ ਬਸਪਾ ਬੰਗਾ ਸ਼ਹਿਰੀ ਦੇ ਸੰਗਠਨ ਵਿਚ ਵਾਧਾ ਕੀਤਾ ਗਿਆ ਜਿਸ ਵਿੱਚ ਜੋਗਿੰਦਰ ਸਿੰਘ ( ਜੱਟ ), ਵਿਜੇ ਕੁਮਾਰ ਭੱਟ ( ਬੀ ਸੀ ), ਅੰਮ੍ਰਿਤਸਰੀਆ ਰਾਮ , ਮੈਡਮ ਰਵਿੰਦਰ ਮਹਿਮੀ, ਮੈਡਮ ਸੁਨੀਤਾ ਰਾਣੀ, ਹਰਜਿੰਦਰ ਕੁਮਾਰ,ਸੰਗਠਨ ਵਿੱਚ ਮੈਂਬਰ ਵਜੋਂ ਸ਼ਾਮਲ ਕੀਤੇ ਗਏ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਮੇਸ਼ ਵਿਰਦੀ ਨੇ ਦੱਸਿਆ ਕਿ ਅਗਲੀ ਮੀਟਿੰਗ ਵਿੱਚ ਵਿਚਾਰ ਕਰਕੇ ਇਨ੍ਹਾਂ ਵਿਚੋਂ ਸੰਗਠਨ ਦੇ ਅਹੁਦੇਦਾਰ ਵੀ ਬਣਾੲੇ ਜਾਣਗੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬਸਪਾ ਸ਼ਹਿਰੀ ਸਗੰਠਨ ਵਿਚ ਹੋਰ ਵਾਧਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਜਿੰਦਰ ਲੱਧੜ ਜਨਰਲ ਸਕੱਤਰ, ਪ੍ਰਕਾਸ਼ ਚੰਦ ਖਜਾਨਚੀ , ਮਨਜੀਤ ਕੁਮਾਰ ਸਕੱਤਰ , ਨਿਰਮਲ ਸੱਲਣ ਸਹਾਇਕ ਖਜਾਨਚੀ , ਵਿਜੇ ਕੁਮਾਰ ਭੱਟ, ਜੋਗਿੰਦਰ ਸਿੰਘ, ਅੰਮ੍ਰਿਤਸਰੀਆ ਰਾਮ ਆਦਿ ਹਾਜ਼ਰ ਸਨ।
ਫੋਟੋ ਕੈਪਸਨ : ਬੰਗਾ ਬਸਪਾ ਸ਼ਹਿਰੀ ਸਗੰਠਨ ਵਿਚ ਨਵੇਂ ਮੈਂਬਰ ਲੈਣ ਮੌਕੇ ਦਾ ਦ੍ਰਿਸ਼ ।
