ਨਰਿੰਦਰ ਮਾਹੀ ਬੰਗਾ
ਬੰਗਾ ਦੇ ਵਸਨੀਕ ਸੇਵਾਮੁਕਤ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਅਤੇ ਸੇਵਾਮੁਕਤ ਸਰਕਾਰੀ ਅਧਿਆਪਕਾ ਸ੍ਰੀਮਤੀ ਗੁਰਸ਼ਰਨ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ ਨੇ ਦੁਨੀਆ ਦੀ ਪ੍ਰਸਿੱਧ ਮੈਲਬੌਰਨ ਅਸਟਰੇਲਿਆ ਵਿਖੇ ਸਥਿਤ ਵਿਕਟੋਰੀਆ ਯੂਨੀਵਰਸਿਟੀ ਵਿਚ ਬਤੌਰ ਲੈਕਚਰਾਰ ਨਿਯੁਕਤੀ ਪਾ ਕੇ ਬੰਗਾ ਇਲਾਕੇ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ । ਉਨ੍ਹਾਂ ਦੇ ਪਿਤਾ ਨੇ ਬੰਗਾ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਚਪਨ ਤੋਂ ਹੀ ਹੋਣਹਾਰ ਸੀ ਉਸ ਨੇ ਆਪਣੀ ਦਸਵੀਂ ਜਮਾਤ ਬੰਗਾ ਦੇ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪਾਸ ਕਰਨ ਉਪਰੰਤ ਉੱਚ ਸਿੱਖਿਆ ਐਸ ਐਨ ਕਾਲਜ ਬੰਗਾ ਅਤੇ ਲਾ ਟਰੋਬ ਯੂਨੀਵਰਸਿਟੀ ਅਸਟਰੇਲਿਆ ਤੋ ਪ੍ਰਾਪਤ ਕੀਤੀ । ਉਨ੍ਹਾਂ ਨੇ ਇਨ੍ਹਾਂ ਸੰਸਥਾਵਾਂ ਅਤੇ ਮਿਹਨਤੀ ਅਧਿਆਪਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਮਿਹਨਤ ਅਤੇ ਸ਼ੁਭ ਇਸ਼ਾਵਾਂ ਸਦਕਾ ਬੱਚੀ ਨੇ ਵਧੀਆ ਪ੍ਰਾਪਤੀ ਕੀਤੀ ਹੈ । ਇਸ ਮੌਕੇ ਜੈਨ ਮਾਡਲ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੋਣਹਾਰ ਬੇਟੀ ਅਤੇ ਪਰਿਵਾਰ ਨੂੰ ਵਧਾਈ ਦੇਂਦੇ ਕਿਹਾ ਕਿ ਉਸ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪ੍ਰਭਜੋਤ ਬੇਟੀ ਭਵਿੱਖ ਵਿਚ ਹੋਰ ਤਰੱਕੀ ਕਰੇ। ਇੱਥੇ ਇਹ ਵਰਨਣਯੋਗ ਹੈ ਕਿ ਪ੍ਰਿੰਸੀਪਲ ਕੁਲਵੰਤ ਸਿੰਘ ਸੈਣੀ ਪੰਜਾਬ ਸਿੱਖਿਆ ਵਿਭਾਗ ਵਿਚ 37 ਸਾਲ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਨੌਰਾ ਤੋ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਆਪਣੀ ਬੀ ਐਸ ਸੀ ਦੀ ਵਿਦਿਆ ਦੌਰਾਨ 1974 ਤੋਂ 1976 ਤੱਕ ਐਸ ਐਨ ਕਾਲਜ ਬੰਗਾ ਤੋਂ ਅੱਵਲ ਰਹੇ ਸੀ।
