ਗਾਇਕੀ ਨੂੰ ਜਿੰਦਾ ਰੱਖਣ ਸੰਜੀਦਾ ਗਾਇਕੀ ਦੀ ਲੋੜ-ਮਾਹੀਨੰਗਲ
ਨਰਿੰਦਰ ਮਾਹੀ ਬੰਗਾ
ਅਜੋਕੇ ਤੇਜ਼ ਤਰਾਰ ਅਤੇ ਮੁਕਾਬਲੇ ਦੇ ਯੁੱਗ ਵਿੱਚ ਜਦੋਂ ਅਨੇਕਾਂ ਗਾਇਕ, ਗਾਇਕੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਅਜਿਹੇ ਵਿੱਚ ਸੁਰੀਲੇ ਅਤੇ ਰਸੀਲੇ ਨੌਜਵਾਨ ਗਾਇਕ ਹਰਪ੍ਰੀਤ ਸਿੰਘ ਨੇ ਆਪਣੇ ਸਿੰਗਲ ਟਰੈਕ ‘ਗਵਾਹ’ ਨਾਲ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੀਤ ਦੀ ਘੁੰਡ ਚੁਕਾਈ ਮੌਕੇ ਪੋਸਟਰ ਰਿਲੀਜ਼ ਕਰਦਿਆਂ ਪ੍ਰਸਿੱਧ ਲੋਕ ਗਾਇਕ ਹਰਦੇਵ ਮਾਹੀਨੰਗਲ ਨੇ ਕੀਤਾ। ਉਹਨਾ ਕਿਹਾ ਕਿ ਮਜੇ ਦੀ ਗੱਲ ਇਹ ਹੈ ਕਿ ਗੀਤ ਹਰਪ੍ਰੀਤ ਸਿੰਘ ਵਲੋਂ ਹੀ ਲਿਖਿਆ ਅਤੇ ਕੰਪੋਜ ਕੀਤਾ ਹੋਇਆ ਹੈ। ਪ੍ਰਮਾਤਮਾ ਇਸ ਨੂੰ ਸਫਲਤਾ ਬਖਸ਼ਿਸ਼ ਕਰੇ। ਗੀਤ ਦੀ ਘੁੰਡ ਚੁਕਾਈ ਮੌਕੇ ਪ੍ਰਸਿੱਧ ਲੋਕ ਗਾਇਕ ਸੱਤਾ ਵੈਰੋਵਾਲੀਆ ਨੇ ਕਿਹਾ ਕਿ ਅੱਜ ਜਦੋਂ ਗੀਤਕਾਰੀ ਅਤੇ ਗਾਇਕੀ ਵਿੱਚ ਹਥਿਆਰਾਂ, ਗੋਲੀਆਂ ਅਤੇ ਅਸਲੇ ਦੀਆਂ ਟਿੱਪਣੀਆਂ ਭਾਰੂ ਹਨ ਅਜਿਹੇ ਦੌਰ ਵਿੱਚ ਗਾਇਕ ਅਤੇ ਗੀਤਕਾਰ ਛੋਟੇ ਵੀਰ ਹਰਪ੍ਰੀਤ ਸਿੰਘ ਵਲੋਂ ਇੱਕ ਸੋਬਰ ਅਤੇ ਰੂਮਾਂਟਿਕ ਗੀਤ ਰਾਹੀਂ ਗਾਇਕੀ ਪਿੜ ਵਿੱਚ ਐਂਟਰੀ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ।ਪ੍ਰਮਾਤਮਾ ਇਸ ਦੀ ਗੀਤਕਾਰੀ ਅਤੇ ਗਾਇਕੀ ਨੂੰ ਹੋਰ ਬਲ ਬਖਸ਼ਿਸ਼ ਕਰੇ। ਇਸ ਮੌਕੇ ਉਸਤਾਦਾਂ ਦੀ ਦੁਨੀਆਂ ‘ਚੋਂ ਗੁਰਦੀਪ ਸਿੰਘ, ਗੀਤਕਾਰ ਤੇ ਲੇਖਕ ਦਰਸ਼ਣ ਜਲੰਧਰੀ ਤੋਂ ਇਲਾਵਾ ਡਾਇਰੈਕਟਰ ਅਵੀ ਸੰਧੂ, ਗੁਰਕੀਰਤ ਸੂਰਾਪੁਰੀ ਅਤੇ ਵਿੱਕੀ ਵਿਰਕ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ। ਗਾਇਕ ਹਰਪ੍ਰੀਤ ਸਿੰਘ ਨੇ ਪਹੁੰਚੀਆਂ ਹੋਈਆਂ ਮਾਣਮੱਤੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
ਬੰਗਾ ਮਾਹੀ 1
ਨੌਜਵਾਨ ਗਾਇਕ ਅਤੇ ਗੀਤਕਾਰ ਦੇ ਪਲੇਠੇ ਗੀਤ ‘ ਗਵਾਹ ‘ ਦੇ ਪੋਸਟਰ ਦਾ ਪੋਸਟਰ ਰਿਲੀਜ਼ ਕਰਦੇ ਹੋਏ ਨਾਮਵਰ ਗਾਇਕ ਹਰਦੇਵ ਮਾਹੀਨੰਗਲ, ਗਾਇਕ ਸੱਤਾ ਵੈਰੋਵਾਲੀਆ ਉਸਤਾਦ ਗੁਰਦੀਪ ਸਿੰਘ ਅਤੇ ਹੋਰ।
ਫੋਟੋ ਮਾਹੀ
