Narinder Mahi Banga


ਮੈਂ ਜਦ ਵੀ ਕੋਈ ਅਖਬਾਰ, ਟੀਵੀ, ਸ਼ੋਸ਼ਲ ਮੀਡੀਆ ਤੇ ਕਿਸੇ ਦੀਆਂ ਵੀ ਵੀਡੀੳਜ ਵਿੱਚ ਤਸਵੀਰਾਂ ਦੇਖਦਾ ਹਾਂ ਤੇ ਹੱਕਾ ਬੱਕਾ ਹੋ ਕੇ ਕਹਿਣ ਲਈ ਮਜਬੂਰ ਹੋ ਉਠਦਾ ਹਾਂ ਕਿ ਆਹ ਦਿਨ ਵੀ ਦੇਖਣੇ ਸੀ। ਕਰੋਨਾ ਦੇ ਕਹਿਰ ਤੋਂ ਪਹਿਲਾਂ ਅਗਰ ਕਿਸੇ ਨੇ ਮੂੰਹ ਢਕਿਆ ਹੋਣਾ ਤਾਂ ਅਸੀਂ ਸਮਝ ਜਾਂਦੇ ਸੀ ਕਿ ਕੋਈ ਦੋਸ਼ੀ ਹੋਣਾਂ ਮਾੜੇ ਕੰਮ ਕਰਨ ਵਾਲਾ। ਪਰ ਅੱਜ ਕੀ ਦੇਖ ਰਹੇ ਹਾਂ , ਅਸੀਂ ਸਾਰੇ ਦੋਸ਼ੀ ਹੋ ਗਏ। ਮੈਨੂੰ ਤਾਂ ਲਗਦਾ ਅਸੀਂ ਵਾਕਿਆ ਹੀ ਸਾਰੇ ਦੋਸ਼ੀ ਹਾਂ। ਅਸੀਂ ਕੁਦਰਤ ਨਾਲ ਖਿਲਵਾੜ ਕਰਨ ਲੱਗਿਆਂ ਨੇ ਕਸਰ ਵੀ ਕਿਹੜੀ ਛੱਡੀ। ਜੰਗਲਾਂ ਦੇ ਜੰਗਲ ਵੱਢ ਵੱਢ ਅਸੀਂ ਉਜਾੜ ਦਿੱਤੇ। ਅੱਗਾਂ ਲਾ ਲਾ ਜੀਵ ਜੰਤੂਆਂ ਦਾ ਅਸੀਂ ਸਫਾਇਆ ਕਰ ਦਿੱਤਾ। ਧਰਤੀ ਦੀ ਛਾਤੀ ਚ ਥਾਂ ਥਾਂ ਡੂੰਘੇ ਤੋਂ ਡੂੰਘੇ ਛੇਕ ਕਰਕੇ ਪਾਣੀ ਖਤਮ ਕਰਨ ਤੇ ਤੁਲੇ ਹੋਏ ਆਂ। ਕਰੋਨਾ ਨੇ ਇੱਕ ਤਾਂ ਚੰਗਾ ਈ ਕੀਤਾ। ਅਸੀਂ ਸ਼ੀਸ਼ੇ ਵਿੱਚ ਜਦੋਂ ਆਪਣਾ ਢਕਿਆ ਚਿਹਰਾ ਦੇਖਦੇ ਹਾਂ ਘੱਟੋ ਘੱਟ ਸ਼ੀਸ਼ਾ ਸਾਨੂੰ ਫਿੱਟ ਲਾਹਣਤਾਂ ਤਾਂ ਨਹੀਂ ਪਾਉਂਦਾ। ਨਹੀਂ ਤਾਂ ਉਹਨੇ ਵੀ ਕਹਿਣਾ ਸੀ ਚੇਹਰਾ ਢਕ ਲੈ ਉਏ ਆਪਣਾ, ਮੈਂ ਤੇਰਾ ਮੂੰਹ ਨੀ ਦੇਖਣਾ ਚਾਹੁੰਦਾ। ਧਰਤੀ ਨੇ ਸਾਨੂੰ ਕਿੰਨੀ ਬਨਸਪਤੀ ਦਿੱਤੀ ਹੈ। ਕੁਦਰਤ ਨੇ ਜੇ ਸਾਡੇ ਖਾਣ ਪੀਣ ਦਾ ਪ੍ਰਬੰਧ ਪੇੜ ਪੌਦਿਆਂ ਰਾਹੀਂ ਕੀਤਾ ਹੈ ਤਾਂ ਸਰੀਰ ਨੂੰ ਕੋਈ ਰੋਗ ਲੱਗ ਜਾਣ ਤੇ ਇਲਾਜ ਦਾ ਪ੍ਰਬੰਧ ਵੀ ਕੁਦਰਤੀ ਜੜ੍ਹੀ ਬੂਟੀਆਂ ਵਿੱਚ ਹੀ ਸੀ। ਪਰ ਸਾਨੂੰ ਪਰਵਾਹ ਨੀ ਅਸੀਂ ਦੌਲਤ ਦੀ ਖਾਤਰ ਸਭ ਪੇੜ ਪੌਦੇ ਵੱਢਕੇ ਵੇਚ ਸਕਦੇ ਹਾਂ। ਜੇ ਅਸੀਂ ਇਹ ਸਭ ਕੁਝ ਕਰਨੋ ਨੀ ਹਟਦੇ ਤਾਂ ਕਰੋਨਾ ਤੋਂ ਕਾਹਦਾ ਡਰ। ਕੁਦਰਤ ਨੇ ਤਾਂ ਡਾਇਨਾਸੋਰ ਵਰਗੇ ਵਿਸ਼ਾਲ ਜਾਨਵਰ ਨੀ ਛੱਡੇ। ਜਿਹੜੇ ਕੁਦਰਤ ਨੂੰ ਅੱਖਾਂ ਦਿਖਾਉਣ ਫਿਰ ਕੁਦਰਤ ਬਖਸ਼ਦੀ ਨੀ। ਡਾਇਨਾਸੋਰ ਤਾਂ ਜਾਨਵਰ ਸੀ, ਅਸੀਂ ਤਾਂ ਇਨਸਾਨ ਹਾਂ ਸਾਨੂੰ ਤਾਂ ਇੰਨੀ ਸੋਝੀ ਹੋਣੀ ਚਾਹੀਦੀ। ਅਜੇ ਵੀ ਵੇਲਾ ਹੈ, ਨਹੀਂ ਤਾਂ ਲੰਘ ਗਿਆ ਸਮਾਂ ਤੇ ਪਾਣੀ ਵਾਪਿਸ ਨੀ ਆਂਦੇ।

Leave a Reply

Your email address will not be published. Required fields are marked *